ਕੈਨੇਡਾ ਦੀ ਖ਼ੁਫ਼ੀਆ ਏਜੰਸੀ ਦਾ ਵੱਡਾ ਖ਼ੁਲਾਸਾ: 'ਕਨਿਸ਼ਕ' ਜਹਾਜ਼ ਧਮਾਕੇ ਲਈ ਪਹਿਲੀ ਵਾਰ ਸਿੱਧੇ ਤੌਰ 'ਤੇ ਕੈਨੇਡਾ ਸਥਿਤ ਖਾਲਿਸਤਾਨੀਆਂ ਨੂੰ ਠਹਿਰਾਇਆ ਜ਼ਿੰਮੇਵਾਰ
ਓਟਾਵਾ/ਨਵੀਂ ਦਿੱਲੀ, 25 ਜੂਨ – ਕੈਨੇਡਾ ਦੀ ਖ਼ੁਫ਼ੀਆ ਏਜੰਸੀ ਕੈਨੇਡੀਅਨ ਸਿਕਿਊਰਿਟੀ ਇੰਟੈਲੀਜੈਂਸ ਸਰਵਿਸ (CSIS) ਨੇ 1985 ਦੇ ਏਅਰ ਇੰਡੀਆ ਦੇ 'ਕਨਿਸ਼ਕ' (ਫਲਾਈਟ 182) ਬੰਬ ਧਮਾਕੇ ਸਬੰਧੀ ਇੱਕ ਮਹੱਤਵਪੂਰਨ ਬਿਆਨ ਜਾਰੀ ਕਰਦਿਆਂ ਪਹਿਲੀ ਵਾਰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਸ ਹਮਲੇ ਲਈ ਕੈਨੇਡਾ ਸਥਿਤ ਖਾਲਿਸਤਾਨੀ ਚਰਮਪੰਥੀ ਜ਼ਿੰਮੇਵਾਰ ਸਨ। ਇਸ ਬਿਆਨ ਨੂੰ ਕੈਨੇਡਾ ਦੀ ਅਧਿਕਾਰਤ ਏਜੰਸੀ ਵੱਲੋਂ ਆਏ ਸਭ ਤੋਂ ਸਪੱਸ਼ਟ ਬਿਆਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਅਨੁਸਾਰ, ਜਹਾਜ਼ ਹਾਦਸੇ ਦੀ 41ਵੀਂ ਬਰਸੀ ਮੌਕੇ CSIS ਨੇ ਆਪਣੇ ਅਧਿਕਾਰਤ ਬਿਆਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਕਿਹਾ ਕਿ 23 ਜੂਨ 1985 ਨੂੰ ਕੈਨੇਡਾ ਵਿੱਚ ਰੱਖੇ ਗਏ ਬੰਬ ਕਾਰਨ ਏਅਰ ਇੰਡੀਆ ਦੀ ਫਲਾਈਟ 182 ਹਵਾ ਵਿੱਚ ਹੀ ਤਬਾਹ ਹੋ ਗਈ ਸੀ। ਇਸ ਭਿਆਨਕ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 329 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ ਬਹੁਤੇ ਕੈਨੇਡੀਅਨ ਨਾਗਰਿਕ ਸਨ।
CSIS ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਅੱਜ ਤੱਕ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਹੈ ਅਤੇ ਇਸ ਘਟਨਾ ਨੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਖ਼ੁਫ਼ੀਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦਿੱਤੀ। ਏਜੰਸੀ ਨੇ ਇਹ ਵੀ ਦੱਸਿਆ ਕਿ ਉਸ ਸਮੇਂ CSIS ਦੀ ਸਥਾਪਨਾ ਨੂੰ ਇੱਕ ਸਾਲ ਤੋਂ ਵੀ ਘੱਟ ਸਮਾਂ ਹੋਇਆ ਸੀ ਅਤੇ ਇਸ ਦੁਖਾਂਤ ਨੇ ਏਜੰਸੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।
ਵਿਦੇਸ਼