ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ
ਚੰਡੀਗੜ੍ਹ, 26 ਜੂਨ, 2026: ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਦਾ ਪੁਰਾਣਾ ਸਮਾਂ ਬਹਾਲ ਕਰ ਦਿੱਤਾ ਹੈ। ਹੁਣ ਪਹਿਲਾਂ ਵਾਂਗੂ ਸਰਕਾਰੀ ਦਫਤਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕੰਮ ਕਰਨਗੇ। ਇਸ ਤੋਂ ਪਹਿਲਾਂ ਸਰਕਾਰ ਨੇ ਅੱਤ ਦੀ ਗਰਮੀ ਕਰ ਕੇ ਦਫਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ 1.30 ਵਜੇ ਕਰ ਦਿੱਤਾ ਸੀ।