ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਕੀਤੇ ਪ੍ਰਬੰਧ
ਗੁਰਦੁਆਰਾ ਕੰਪਲੈਕਸ ਅੰਦਰ ਬਣੇ ਪਾਰਕਿੰਗ ਅਸਥਾਨਾਂ ਵਿਖੇ ਤਰਤੀਬ ’ਚ ਖੜੇ ਕੀਤੇ ਜਾਣ ਵਾਹਨ : ਮੈਨੇਜਰ
ਪਟਿਆਲਾ 22 ਜੂਨ (ਪ੍ਰਤੀਨਿਧੀ ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰੂ ਘਰ ਨਤਮਸਤਕ ਹੋਣ ਪੁੱਜਦੀ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਅ ਅਤੇ ਟਰੈਫਿਕ ਨੂੰ ਸੁਚਾਰੂ ਕਰਨ ਲਈ ਗੁਰਦੁਆਰਾ ਕੰਪਲੈਕਸ ਅੰਦਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਦਿੱਤੀ। ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਗੁਰੂ ਘਰ ਵਿਖੇ ਮੱਥਾ ਟੇਕਣ ਪੁੱਜਦੀਆਂ ਸੰਗਤਾ ਦੀ ਸਹੂਲਤ ਲਈ ਵਾਹਨ ਖੜੇ ਕਰਨ ਲਈ ਵਾਹਨ ਪਾਰਕਿੰਗ ਪੁਆਇੰਟ ਤਾਂ ਬਣਾਏ ਗਏ ਹਨ, ਪਰ ਕਈ ਵਾਰ ਵੇਖਣ ਵਿਚ ਆਇਆ ਹੈ ਕਿ ਵਾਹਨ ਬਗੈਰ ਪਾਰਕਿੰਗ ਅਤੇ ਬਿਨਾਂ ਤਰਤੀਬ ਤੋਂ ਖੜੇ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਜਾਮ ਲੱਗਣ ਕਾਰਨ ਪ੍ਰੇਸ਼ਾਨੀ ਆਉਂਦੀ ਹੈ। ਇਸ ਸਬੰਧ ਵਿਚ ਸੰਗਤਾਂ ਦੀਆਂ ਸਿ਼ਕਾਇਤਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਕੰਪਲੈਕਸ ਅੰਦਰ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਬੈਰੀਗੇਡਿੰਗ ਕੀਤੀ ਗਈ ਤਾਂ ਇਕ ਟਰੈਫਿਕ ਨਿਰਵਿਘਨ ਰਹਿ ਸਕੇ। ਇਸ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪੰਚਮੀ, ਪੂਰਨਮਸ਼ੀ ਅਤੇ ਮੱਸਿਆ ਵਰਗੇ ਦਿਹਾੜਿਆਂ ਤੋਂ ਇਲਾਵਾ ਗੁਰੂ ਵਿਖੇ ਅਕਸਰ ਧਾਰਮਕ ਸਮਾਗਮ ਨਿਰੰਤਰਤਾ ਵਿਚ ਰਹਿੰਦੇ ਹਨ, ਜਿਸ ਕਾਰਨ ਸੰਗਤਾਂ ਗੁਰੂ ਘਰ ਪੁੱਜਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਵੱਲੋਂ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਸੇਵਾਵਾਰ ਵੱਖ ਵੱਖ ਥਾਵਾਂ ’ਤੇ ਤਾਇਨਾਤ ਹਨ, ਪਰ ਫੇਰ ਵੀ ਸੰਗਤਾਂ ਨੂੰ ਦਰਪੇਸ਼ ਸਮੱਸਿਆ ਆਉਂਦੀ ਹੈ, ਜਿਸ ਦਾ ਨਿਪਟਾਰਾ ਕਰਦਿਆਂ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿਖੇ ਬਣੀ ਸਕੂਟਰ, ਸਾਇਕਲ ਅਤੇ ਕਾਰ ਪਾਰਕਿੰਗ ਵਿਚ ਹੀ ਵਾਹਨ ਖੜੇ ਕੀਤੇ ਜਾਂਣ ਤਾਂ ਕਿ ਟਰੈਫਿਕ ਨੂੰ ਸਹੀ ਰੱਖਿਆ ਜਾ ਸਕੇ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਸਹਿਯੋਗ ਮਿਲ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕੰਪਲੈਕਸ ਅੰਦਰ ਬਣਾਏ ਪਾਰਕਿੰਗ ਅਸਥਾਨਾਂ ਵਿਖੇ ਸਾਈਕਲ, ਸਕੂਟਰ, ਮੋਟਰ ਸਾਇਕਲ, ਕਾਰ ਆਦਿ ਵੱਡੀਆਂ ਗੱਡੀਆਂ ਨੂੰ ਪਾਰਕਿੰਗ ਵਿਖੇ ਹੀ ਖੜਾ ਕੀਤਾ ਜਾਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ, ਮੀਤ ਮੈਨੇਜਰ ਨਵਜਿੰਦਰ ਸਿੰਘ, ਮੀਤ ਮੈਨੇਜਰ ਮਨਜੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੁਖਦੇਵ ਸਿੰਘ ਕਾਹਲਵਾਂ, ਭਾਈ ਪਰਮਜੀਤ ਸਿੰਘ ਪੰਮਾ ਪਨੌਦੀਆ, ਭਾਈ ਹਰਵਿੰਦਰ ਸਿੰਘ ਕਾਹਲਵਾਂ ਆਦਿ ਸਮੂਹ ਸਟਾਫ ਮੈਂਬਰ ਆਦਿ ਸ਼ਾਮਲ ਸਨ।
ਫੋਟੋ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਕੀਤੇ ਜਾ ਰਹੇ ਕਾਰਜ ਦਾ ਨਿਰੀਖਣ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ ਮੈਨੇਜਰ ਪਾਗ ਸਿੰਘ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਅਤੇ ਹੋਰ ਸਟਾਫ।
ਪਟਿਆਲਾ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਕੀਤੇ ਪ੍ਰਬੰਧ