ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵਧਿਆ, BBMB ਵੱਲੋਂ ਸੂਬਿਆਂ ਨੂੰ ਵੱਧ ਪਾਣੀ ਜਾਰੀ
ਚੰਡੀਗੜ੍ਹ, 12 ਜੂਨ – ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਵਧਣ ਕਾਰਨ BBMB ਨੇ ਪੰਜਾਬ ਸਮੇਤ ਭਾਈਵਾਲ ਸੂਬਿਆਂ ਨੂੰ ਵੱਧ ਪਾਣੀ ਦੇਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਨਾਲੋਂ ਇਸ ਵੇਲੇ ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ 21 ਫੁੱਟ ਵੱਧ ਹੈ।
BBMB ਵੱਲੋਂ ਸੂਬਿਆਂ ਨੂੰ ਵੱਧ ਪਾਣੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਆਉਣ ਵਾਲੇ ਮਾਨਸੂਨ ਦੌਰਾਨ ਭਾਰੀ ਬਾਰਸ਼ ਦੀ ਸਥਿਤੀ ਵਿੱਚ ਡੈਮ ਦੀ ਸਮਰੱਥਾ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ।
9 ਜੂਨ ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1578.07 ਫੁੱਟ ਦਰਜ ਕੀਤਾ ਗਿਆ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ ਪੱਧਰ 1556.60 ਫੁੱਟ ਸੀ। ਡੈਮ ਵਿੱਚ ਪਾਣੀ ਦੇ ਵਧੇ ਭੰਡਾਰ ਨੂੰ ਖੇਤੀਬਾੜੀ ਅਤੇ ਸਿੰਚਾਈ ਲਈ ਲਾਭਕਾਰੀ ਮੰਨਿਆ ਜਾ ਰਿਹਾ ਹੈ